shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

‘ਸ਼ਾਇਦ ਮੈਂ ਹਰ ਥਾਂ ਹਾਜ਼ਰ ਨਾ ਹੋ ਸਕਾਂ’

ਮਿੰਦਰ ਦੀ ਕਿਤਾਬ ‘ ਸ਼ਾਇਦ ਮੈਂ ਹਰ ਥਾਂ ਹਾਜ਼ਰ ਨਾ ਹੋ ਸਕਾਂ’ ਬਾਰੇ ਪ੍ਰਕਾਸ਼ਨ ਅਤੇ ਅਲੋਚਨ ਤਨਵੀਰ ਵਲੋਂ ਲਿਖੀ ਇਹ ਟਿਪਣੀ ਕਿਤਾਬ ਨਾਲ ਮੁਢਲੀ ਜਾਣ-ਪਛਾਣ ਵਜੋਂ ਇਥੇ ਦੇ ਰਹੇ ਹਾਂ: -ਤਨ ਵੀਰ ਕਿਸੇ ਭਾਸ਼ਾ ਚ, ਬਹੁਤੇ ਕਵੀ ਸਧਾਰਨ ਹੁੰਦੇ ਨੇ, ਕੁਝ ਕਵੀ ਚੰਗੇ ਹੁੰਦੇ ਨੇ, ਬਹੁਤ ਹੀ ਥੋੜ੍ਹੇ ਮਿੰਦਰ ਜਿਹੇ ਵੱਖਰੇ ਕਵੀ ਹੁੰਦੇ ਨੇ। — ਬੰਦੇ ਨੇ ਸਮਾਜਕ ਘੁਟਣ/ਰੋਕ ਤੋਂ … Read more

ਮਿੰਦਰ ਦੀ ਕਵਿਤਾ ਦੀ ਪਹਿਲੀ ਕਿਤਾਬ

ਉਹ ਮਹਿੰਦਰ ਸਿੰਘ ਤੋਂ ਮਹਿੰਦਰ ਸਿੰਘ ਬਾਗੀ ਬਣਿਆ ਅਤੇ ਨਾਗਮਣੀ ਦੇ ਸਫ਼ਿਆਂ ਉੱਤੇ ਮਿੰਦਰ ਵਜੋਂ ਪੰਜਾਬੀ ਪਾਠਕਾਂ ਤੱਕ ਪਹੁੰਚਿਆ। ਉਸਦਾ ਜਨਮ 22 ਜੁਲਾਈ, 1943 ਨੂੰ ਹੋਇਆ ਅਤੇ ਉਸ ਨੇ ਪੰਜਾਬੀ ਵਿਭਾਗ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਆਨੰਦਪੁਰ ਸਾਹਿਬ ਵਿੱਚ ਲੰਮਾ ਸਮਾਂ ਅਧਿਆਪਨ ਕਾਰਜ ਕੀਤਾ। ਉਸਨੂੰ ਪੰਜਾਬੀ ਕਵੀ ਪੂਰਨ ਸਿੰਘ ਚੰਗਾ ਲਗਦਾ ਹੈ ਅਤੇ ਉਸਦੀ … Read more

ਖੂਬਸੂਰਤ ਪੰਜਾਬੀ ਫੌਂਟਾਂ ਦਾ ਬ੍ਰਿਟਿਸ਼ ਰਚੈਤਾ

ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਕਿਤਾਬਾਂ ਦੇ ਟਾਈਟਲਾਂ, ਪੰਜਾਬੀ ਫਿਲਮਾਂ ਦੇ ਪੋਸਟਰਾਂ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਤੇ ਵਰਤੇ ਜਾਂਦੇ ਪੰਜਾਬੀ ਫੌਂਟ ਬ੍ਰਿਟਿਸ਼ ਆਰਟਿਸਟ ਪੌਲ ਐਲਨ ਗਰਾਸ ਦੁਆਰਾ ਤਿਆਰ ਕੀਤੇ ਗਏ ਹਨ। ਉਸ ਨੇ ਇਕੱਲੇ ਨੇ ਜਿੰਨਾ ਕੰਮ ਕੀਤਾ ਹੈ, ਉਸ ਬਦਲੇ ਉਹ ਕਿਸੇ ਪੰਜਾਬੀ ਅਦਾਰਿਆਂ ਦੁਆਰਾ ਵੱਡੇ ਸਨਮਾਨ ਦਾ ਹੱਕਦਾਰ ਹੈ ਕੁੱਝ ਸਾਲ ਪਹਿਲਾਂ … Read more

ਲੇਖਕ ਕਿਵੇਂ ਕਰਦੇ ਹਨ ਸਾਹਿਤ ਦੀ ਰਚਨਾ

ਸਾਹਿਤ ਰਚਨਾ ਜਾਂ ਕੋਈ ਵੀ ਕਲਾ ਸਿਰਜਣਾ ਇਕ ਰਹੱਸ ਹੈ। ਕਿਸੇ ਵੀ ਕਵਿਤਾ, ਕਹਾਣੀ, ਪੇਟਿੰਗ ਜਾਂ ਧੁਨ ਦਾ ਖਿਆਲ ਕਿਸੇ ਲੇਖਕ ਜਾਂ ਕਲਾਕਾਰ ਨੂੰ ਕਿਵੇਂ ਆਉਂਦਾ ਹੈ, ਇਸ ਬਾਰੇ ਸ਼ਾਇਦ ਕੋਈ ਨਿਸ਼ਚਿਤ ਉਤਰ ਨਹੀਂ ਦਿੱਤਾ ਜਾ ਸਕਦਾ। ਬਹੁਤ ਸਾਰੇ ਲੇਖਕਾਂ ਜਾਂ ਕਲਾਕਾਰਾਂ ਨੇ ਆਪਣੇ ਅਨੁਭਵ ਦੇ ਅਧਾਰ ਤੇ ਇਸ ਪ੍ਰਕਿਰਿਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਸ ਲੇਖ ਵਿਚ ਜਾਣੇ-ਪਛਾਣੇ ਪੰਜਾਬੀ ਕਵੀ/ਚਿੰਤਕ ਅਜਮੇਰ … Read more

ਅਮਰਜੀਤ ਗਰੇਵਾਲ ਦਾ ਨਾਟਕ ‘ਸੋ ਦਰੁ’

ਅਮਰਜੀਤ ਗਰੇਵਾਲ ਦਾ ਨਾਟਕ ‘ਸੋ ਦਰੁ’ ਸਿਰਫ਼ ਇਕ ਨਾਟਕ ਨਹੀਂ ਹੈ ਬਲਿਕ ਇਹ ਕਹਿਣਾ ਉਚਿਤ ਹੋਵੇਗਾ ਕਿ ਨਾਟਕ ਦੀ ਵਿਧਾ ਰਾਹੀਂ ਅੱਜ ਦੇ ਦੌਰ ਤੇ ਵੱਡੇ ਵਿਚਾਰਧਾਰਕ ਸਵਾਲਾਂ ਤੇ ਇਕ ਚਰਚਾ ਦੀ ਸ਼ੁਰੂਆਤ ਹੈ। ਪੰਜਾਬੀ ਵਿਚ ਇਹ ਪਹਿਲੀ ਅਜਿਹੀ ਰਚਨਾ ਹੈ, ਜਿਸ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਦੌਰ ਵਿਚ ਬਣ ਰਹੀ ਨਵੀਂ ਜ਼ਿੰਦਗੀ ਦੀ ਇਕ ਝਲਕ ਪੇਸ਼ ਕੀਤੀ ਗਈ ਹੈ ਅਤੇ ਨਾਲੋਂ ਨਾਲ ਇਸ ਨਾਲ ਜੁੜੇ ਸਵਾਲਾਂ ਤੇ ਵੀ ਇਕ … Read more

ਪੈਰਾਂ ਦੀ ਭਟਕਣ, ਮਨ ਦੇ ਫੁੱਲ

ਜਸਵੰਤ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਰਹਿਣ ਵਾਲਾ ਜਾਣਿਆ-ਪਛਾਣਿਆ ਪੰਜਾਬੀ ਆਰਟਿਸਟ ਹੈ। ਕੈਨੇਡਾ ਉਸਦੀ ਲੰਬੀ ਭਟਕਣ ਦਾ ਆਖਰੀ ਪੜਾਅ ਹੈ। ਅੰਮ੍ਰਿਤਸਰ, ਚੰਡੀਗੜ੍ਹ, ਨੈਰੋਬੀ, ਕਾਠਮੰਡੂ, ਨਿਊਯਾਰਕ, ਯੂਰੋਪ ਦੇ ਕਈ ਮੁਲਕਾਂ ਵਿਚੋਂ ਹੁੰਦਾ ਹੋਇਆ ਉਹ ਕੈਨੇਡਾ ਪਹੁੰਚਿਆ। ਪੈਰਾਂ ਦੀ ਭਟਕਣ ਦੇ ਨਾਲ ਨਾਲ ਚੱਲ ਰਹੀ ਆਂਤਰਿਕ ਖੋਜ ਉਸਦੇ ਚਿਤਰਾਂ ਵਿਚੋਂ ਝਲਕਦੀ ਹੈ। ਪੰਜਾਬੀ ਲੇਖਕ ਅਤੇ ਸ਼ਾਇਰ ਗੁਰਦੇਵ ਚੌਹਾਨ ਨੇ ਜਸਵੰਤ ਦੀ ਸਵੈ-ਜੀਵਨ ਇਕ ਬੁਲਬੁਲੇ ਦੀ ਆਤਮਕਥਾ … Read more

ਪਾਣੀ ਦੇ ਰਹੱਸਾਂ ਬਾਰੇ ਕੁੱਝ ਦਿਲਚਸਪ ਖੋਜਾਂ

ਪਾਣੀ ਦੀ ਬਣਤਰ, ਇਸ ਦੇ ਸੁਭਾਅ, ਉਸਦੀ ਕੈਮਿਸਟਰੀ, ਇਸਦੇ ਤੱਤਾਂ ਬਾਰੇ ਜਿੰਨਾ ਅਸੀਂ ਵਿਗਿਆਨਕ ਤੌਰ ਤੇ ਜਾਣਦੇ ਹਾਂ, ਸ਼ਾਇਦ ਉਸ ਤੋਂ ਅੱਗੇ ਹੋਰ ਬਹੁਤ ਕੁੱਝ ਹੈ, ਜਿਸ ਨੂੰ ਜਾਨਣ ਦੀ ਲੋੜ ਹੈ। ਸ਼ਮੀਲ ਦੇ ਕੁੱਝ ਸਾਲ ਪਹਿਲਾਂ ਲਿਖੇ ਇਸ ਆਰਟੀਕਲ ਵਿਚ ਅਜਿਹੇ ਕੁੱਝ ਪੱਖਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸ਼ਮੀਲ ਜਪਾਨੀ ਵਿਗਿਆਨੀ ਮਸਾਰੂ ਇਮੋਤੋ ਨੇ ਆਪਣੇ ਪ੍ਰਯੋਗਾਂ ਦੁਆਰਾ ਪਾਣੀ ਦੇ ਅਜਿਹੇ ਪੱਖ ਸਾਹਮਣੇ … Read more

ਸ਼ਿਵ ਕੁਮਾਰ ਦੀ ਯਾਦ ਵਿਚ

ਪੰਜਾਬੀ ਸਾਹਿਤ ਵਿਚ ਸ਼ਿਵ ਕੁਮਾਰ ਦੇ ਦੌਰ ਦੀ ਕਲਪਨਾ ਕਰਨੀ ਮੁਸ਼ਕਲ ਹੈ। ਕੋਈ ਸ਼ਾਇਰ ਸ਼ਿਵ ਕੁਮਾਰ ਵਰਗਾ ਕਿਵੇਂ ਹੋ ਸਕਦਾ ਹੈ, ਉਸ ਜਿੰਨਾ ਮਸ਼ਹੂਰ ਤੇ ਲੋਕਪ੍ਰਿਯ ਕਿਵੇਂ ਹੋ ਸਕਦਾ ਹੈ, ਅੱਜ ਦੇ ਪੰਜਾਬੀ ਸਾਹਿਤ ਜਗਤ ਵਿੱਚ ਇਹ ਕੋਈ ਪਰੀ ਕਥਾ ਲੱਗਦੀ ਹੈ। ਪਰ ਸ਼ਿਵ ਕੁਮਾਰ ਪਰੀ ਕਥਾ ਨਹੀਂ, ਪੰਜਾਬੀ ਕਵਿਤਾ ਦਾ ਇਤਿਹਾਸ ਹੈ। ਆਪਣੇ ਜੀਵਨ ਵਿਚ ਉਹ ਭਾਵੇਂ ਹਰਮਨਪਿਆਰਾ ਸੀ, … Read more

ਕਾਵਿਕ ਸੁਰ ਵਾਲੀ ਵਾਰਤਕ ‘ਮਾਣ ਸੁੱਚੇ ਇਸ਼ਕ ਦਾ’

– ਕੰਵਰਜੀਤ ਸਿੰਘ ਸਿੱਧੂ ਗੁਰਦੀਪ ਸਿੰਘ ਅੰਤਰ ਮਨ ਤੋਂ ਕਵੀ ਹੈ। ਉਸਦੇ ਬੋਲਣ-ਚੱਲਣ, ਮਿਲਣ-ਗਿਲਣ ਦੇ ਅੰਦਾਜ਼ ਵਿਚ ਕਾਵਿਕਤਾ ਝਲਕਦੀ ਹੈ। ਮੈਨੂੰ ਯਕੀਨ ਹੈ ਉਸਦਾ ਇਹ ਗੁਣ ਉਸਦੇ ਅਧਿਆਪਨ ਦੌਰਾਨ ਜ਼ਰੂਰ ਹੀ ਉਸਨੂੰ ਦੂਜਿਆਂ ਨਾਲੋਂ ਵੱਖਰਾ ਬਣਾਉਂਦਾ ਹੋਵੇਗਾ। 2021 ਦੇ ਫਰਵਰੀ ਮਹੀਨੇ ਗੁਰਦੀਪ ਦੀ ਸ਼ਬਦ ਚਿੱਤਰਾਂ ਦੀ ਕਿਤਾਬ ਆਈ ‘ਮਾਣ ਸੁੱਚੇ ਇਸ਼ਕ ਦਾ’ ਤਾਂ ਇਸ ਕਿਤਾਬ … Read more

ਗ਼ਾਲਿਬ ਅਤੇ ਮੰਟੋ ਵਿਚਾਲੇ ਸੰਵਾਦ ‘ਦੋਜ਼ਖਨਾਮਾ’

– ਹਰਿੰਦਰ ਕੌਰ ਸਿੱਧੂ ‘ਦੋਜ਼ਖਨਾਮਾ’ ਰਬੀਸ਼ੰਕਰ ਬੱਲ ਦਾ ਬੰਗਲਾ ਭਾਸ਼ਾ ਦਾ ਨਾਵਲ ਹੈ। ਪੰਜਾਬੀ ਵਿੱਚ ਇਹ ਅੰਮ੍ਰਿਤਾ ਬੇਰਾ ਦੇ ਹਿੰਦੀ ਅਨੁਵਾਦ ਰਾਹੀਂ ਆਇਆ ਹੈ। ਇਸ ਵੱਡ ਆਕਾਰੀ ਨਾਵਲ ਦਾ ਅਨੁਵਾਦ ਪਵਨ ਟਿੱਬਾ ਨੇ ਕੀਤਾ ਹੈ। ਉਸਨੇ ਇਹ ਅਨੁਵਾਦ 2017 ਤੱਕ ਮੁਕੰਮਲ ਕਰ ਲਿਆ ਸੀ ਪਰ ਦਸੰਬਰ 17 ਵਿੱਚ ਨਾਵਲਕਾਰ ਰਬੀਸ਼ੰਕਰ ਬੱਲ ਦੀ ਮੌਤ ਹੋ ਜਾਣ … Read more