shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਬੇਸਮੈਂਟ ਵਿਚ ਬਚੀਆਂ ਕਵਿਤਾਵਾਂ

ਜਸਵੰਤ ਦੀਦ ਸਮਕਾਲੀ ਪੰਜਾਬੀ ਕਵਿਤਾ ਦਾ ਇਕ ਅਹਿਮ ਨਾਂ ਹੈ। ਪੰਜਾਬੀ ਲੇਖਕਾਂ ਨੇ ਪਰਵਾਸ ਦੇ ਅਨੁਭਵ ਨੂੰ ਆਪੋ-ਆਪਣੇ ਤਰੀਕੇ ਨਾਲ ਬਿਆਨ ਕੀਤਾ ਹੈ। ਹਰ ਕਿਸੇ ਦੀਆਂ ਪ੍ਰਸਥਿਤੀਆਂ ਅਤੇ ਸੰਵੇਦਨਾ ਨੇ ਪਰਵਾਸੀ ਅਨੁਭਵ ਦੇ ਵੱਖ ਵੱਖ ਰੰਗ-ਰੂਪ ਪੇਸ਼ ਕੀਤੇ ਹਨ। ਜਸਵੰਤ ਦੀਦ ਦੀਆਂ ਇਨ੍ਹਾਂ ਕਵਿਤਾਵਾਂ ਵਿਚੋਂ ਨਿਕਲਦਾ ਪਰਵਾਸ ਇਕ ਆਪ ਸਹੇੜੀ ਜਲਾਵਤਨੀ ਵਰਗਾ ਹੈ, ਜਿਸ ਨੂੰ ਜਸਵੰਤ ਦੀਦ ਨੇ ਬਹੁਤ ਮਾਰਮਿਕ ਅਤੇ ਸੂਖ਼ਮ … Read more

ਜਸਵੰਤ ਦੀਦ ਦੀਆਂ 10 ਬੇਸਮੈਂਟ ਕਵਿਤਾਵਾਂ

ਜਸਵੰਤ ਦੀਦ ਦੀ ਨਵੀਂ ਕਿਤਾਬ ‘ਬੇਸਮੈਂਟ ਕਵਿਤਾਵਾਂ’ ਵਿਚ ਕੁੱਲ 80 ਦੇ ਕਰੀਬ ਕਵਿਤਾਵਾਂ ਹਨ। ਇਸ ਕਿਤਾਬ ਨੂੰ ਆਟਮ ਆਰਟ ਪਟਿਆਲਾ ਵੱਲੋਂ ਪ੍ਰਕਾਸ਼ਤ ਕੀਤਾ ਗਿਆ ਹੈ। ਇਹ 10 ਕਵਿਤਾਵਾਂ ਇਸ ਕਿਤਾਬ ਵਿਚੋਂ ਲਈਆਂ ਗਈਆਂ ਹਨ। ਟਾਇਟੈਨਿਕ ਨੀਲੇ ਸੋਫੇ ‘ਤੇ ਕਾਲੇ ਦਸਤਾਨੇ ਇੱਕ ਦੂਜੇ ਦੇ ਉੱਪਰ ਪਏ ਜਿਵੇਂ ਪੁਰਾਤਨ ਕਬਰਿਸਤਾਨ ‘ਚੋਂ ਪੁੱਟੇ ਹੱਥਾਂ ਦਾ ਜੋੜਾ ਧੋ ਕੇ ਰਾਤ ਨੂੰ ਸੁੱਕਣੇ … Read more

ਪੰਜਾਬੀ ਸਾਹਿਤਕ ਜਗਤ ਦੀਆਂ ਚਾਰ ਖ਼ੁਦਕੁਸ਼ੀਆਂ

ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਵੇਗੀ ਕਿ ਜਾਣੇ-ਪਛਾਣੇ ਪੰਜਾਬੀ ਸ਼ਾਇਰ/ਗੀਤਕਾਰ ਨੰਦਲਾਲ ਨੂਰਪੁਰੀ ਨੇ ਆਪਣੇ ਜੀਵਨ ਦਾ ਅੰਤ ਖੁਦਕੁਸ਼ੀ ਨਾਲ ਕੀਤਾ। ਸ਼ਿਵ ਕੁਮਾਰ ਬਾਰੇ ਵੀ ਕਿਹਾ ਜਾਂਦਾ ਹੈ ਕਿ ਉਸ ਦੇ ਜੀਵਨ ਦੇ ਆਖਰੀ ਸਾਲ ਹੌਲੀ-ਹੌਲੀ ਕੀਤੀ ਜਾ ਰਹੀ ਖੁਦਕੁਸ਼ੀ ਵਰਗੇ ਹੀ ਸਨ। ਇਸੇ ਤਰਾਂ ਦੇ ਕੁੱਝ ਹੋਰ ਵੀ ਨਾਂ ਹਨ, ਜਿਹੜੇ ਆਪਣੇ ਜੀਵਨ ਨਾਲ ਨਰਾਜ਼ ਹੋ ਗਏ। ਕੰਵਰਜੀਤ ਸਿੰਘ ਸਿੱਧੂ ਪੰਜਾਬੀ ਸਾਹਿਤਕ ਜਗਤ ਵਿੱਚ 4 ਖ਼ੁਦਕੁਸ਼ੀਆਂ ਵਾਪਰਦੀਆਂ ਹਨ ਨੰਦ … Read more

ਖੁਦਕੁਸ਼ੀ ਕਰਨ ਵਾਲੇ ਵਿਸ਼ਵ ਸਾਹਿਤ ਦੇ ਅਹਿਮ ਨਾਂ

ਦੁਨੀਆ ਵਿਚ ਕ੍ਰਾਂਤੀਕਾਰੀ ਸਮਾਜਵਾਦੀ ਲਹਿਰ ਦੇ ਮੋਢੀ ਕਾਰਲ ਮਾਰਕਸ ਦੀ ਇਕ ਬੇਟੀ, ਨਾਮੀ ਲੇਖਕ ਵਰਜੀਨੀਆ ਵੁਲਫ਼, ਅਰਨੈਸਟ ਹੈਮਿੰਗਵੇ, ਸਿਲਵੀਆ ਪਲਾਥ ਕੁੱਝ ਅਜਿਹੇ ਵੱਡੇ ਨਾਂ ਹਨ, ਜਿਨ੍ਹਾਂ ਨੇ ਜੀਵਨ ਦੀਆਂ ਮੁਸ਼ਕਲ ਪ੍ਰਸਥਿਤੀਆਂ ਅੱਗੇ ਹਾਰ ਮੰਨ ਲਈ। ਕੰਵਰਜੀਤ ਸਿੰਘ ਸਿੱਧੂ ਐਲਨਰ ਮਾਰਕਸ (1855-31 ਮਾਰਚ, 1898) ਕਾਰਲ ਮਾਰਕਸ ਦੀਆਂ ਤਿੰਨ ਧੀਆਂ ਵਿੱਚੋਂ ਸਭ ਤੋਂ ਛੋਟੀ ਸੀ। 16 ਸਾਲ ਦੀ ਉਮਰ ਵਿੱਚ ਉਹ ਆਪਣੇ … Read more

ਦੁਨੀਆ ਦੇ ਵੱਡੇ ਲੇਖਕਾਂ ਨੇ ਖੁਦਕੁਸ਼ੀ ਕਿਉਂ ਕੀਤੀ?

ਖੁਦਕੁਸ਼ੀ ਜੀਵਨ ਦੀ ਹਾਰ ਹੈ। ਪਰ ਇਹ ਹਕੀਕਤ ਹੈ ਕਿ ਬਹੁਤ ਸਾਰੇ ਹਨ, ਜਿਹੜੇ ਇਹ ਖੇਡ ਹਾਰਦੇ ਹਨ। ਜਿਹੜੇ ਵੱਧ ਸੰਵੇਦਨਸ਼ੀਲ ਹਨ, ਉਹ ਵੱਧ ਹਾਰਦੇ ਹਨ। ਇਹੀ ਵਜ੍ਹਾ ਹੈ ਕਿ ਬਹੁਤ ਸਾਰੇ ਲੇਖਕ, ਕਵੀ, ਆਰਟਿਸਟ ਹਨ, ਜਿਨ੍ਹਾਂ ਨੇ ਖੁਦ ਆਪਣੇ ਜੀਵਨ ਦੀ ਲੀਲ੍ਹਾ ਦਾ ਅੰਤ ਕੀਤਾ। ਕਿਸ ਮਾਨਸਿਕ ਅਵਸਥਾ ਵਿਚ ਲੋਕ ਇਸ ਸਟੇਜ ਤੇ ਪਹੁੰਚਦੇ ਹਨ ਕਿ ਉਨ੍ਹਾਂ ਨੂੰ ਜਿਊਣ … Read more

ਪੰਜਾਬੀ ਪੁਸਤਕ ਪ੍ਰਕਾਸ਼ਨ ਵਿਚ ਨਵੀਂ ਲਹਿਰ

ਪਿਛਲੇ ਪੰਜ-ਸੱਤ ਸਾਲਾਂ ਦੌਰਾਨ ਪੰਜਾਬੀ ਪੁਸਤਕ ਪ੍ਰਕਾਸ਼ਨ ਦਾ ਮੁਹਾਂਦਰਾ ਵੱਡੇ ਪੱਧਰ ਤੇ ਬਦਲ ਗਿਆ ਹੈ। ਉਸ ਦੌਰ ਵਿਚੋਂ ਪੰਜਾਬੀ ਪ੍ਰਕਾਸ਼ਨ ਹੁਣ ਨਿਕਲ ਚੁੱਕਾ ਹੈ, ਜਦੋਂ ਪ੍ਰਕਾਸ਼ਕ ਅਕਸਰ ਇਹ ਕਹਿੰਦੇ ਸਨ ਕਿ ਪੰਜਾਬੀ ਕਿਤਾਬਾਂ ਤਾਂ ਵਿਕਦੀਆਂ ਨਹੀਂ। ਨਵੇਂ ਪ੍ਰਕਾਸ਼ਕ ਕਿਤਾਬਾਂ ਨਾ ਵਿਕਣ ਦੀ ਸ਼ਿਕਾਇਤ ਘੱਟ ਕਰਦੇ ਹਨ। ਕੁਝ ਹੱਦ ਤੱਕ ਪੰਜਾਬੀ ਲੇਖਕਾਂ ਨੂੰ ਰਾਇਲਟੀ ਦੇਣ ਦਾ ਰੁਝਾਨ ਵੀ ਸ਼ੁਰੂ ਹੋਇਆ ਹੈ। ਪੁਸਤਕ ਮੇਲਿਆਂ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਕਿਤਾਬਾਂ ਖਰੀਦਦੇ ਹੋਏ ਦੇਖਿਆ … Read more

ਪੰਜਾਬੀ ਪ੍ਰਕਾਸ਼ਨ ਦਾ ਦੋ ਸਦੀਆਂ ਦਾ ਸਫ਼ਰ

ਪੰਜਾਬੀ ਪ੍ਰਕਾਸ਼ਨ ਵਿਚ ਅੱਜ ਦਾ ਦੌਰ ਪਹਿਲਾਂ ਦੇ ਕਿਸੇ ਵੀ ਸਮੇਂ ਦੇ ਮੁਕਾਬਲੇ ਵਿਚਾਰਧਾਰਕ ਤੌਰ ਤੇ ਵੱਧ ਖੁੱਲ੍ਹਾ ਅਤੇ ਉਦਾਰ ਲੱਗ ਰਿਹਾ ਹੈ। ਕਿਸੇ ਇਕ ਵਿਚਾਰਧਾਰਾ ਦੀ ਚੜ੍ਹਤ ਨਾ ਹੋਣ ਕਾਰਨ ਵੱਧ ਪ੍ਰੋਫੈਸ਼ਨਲ ਸਰੋਕਾਰਾਂ ਵਾਲੇ ਛੋਟੇ ਛੋਟੇ ਪ੍ਰਕਾਸ਼ਕਾਂ ਦੀ ਇਕ ਲਹਿਰ ਸ਼ੁਰੂ ਹੋ ਚੁੱਕੀ ਹੈ। ਇਸ ਨਾਲ ਪੰਜਾਬੀ ਵਿਚ ਅਸਲੀ ਅਰਥਾਂ ਵਿਚ ਆਧੁਨਿਕ ਅਤੇ ਪ੍ਰੋਫੈਸ਼ਲ ਪ੍ਰਕਾਸ਼ਨ ਦੀ ਸੰਭਾਵਨਾ ਬਣ ਗਈ ਹੈ ਭਾਵੇਂ ਕਿਤਾਬਾਂ ਦਾ … Read more

ਸਾਲ 2022 ਵਿਚ ਸਭ ਤੋਂ ਵੱਧ ਵਿਕਣ ਵਾਲੀਆਂ ਪੰਜਾਬੀ ਕਿਤਾਬਾਂ

ਪੰਜਾਬੀ ਵਿਚ ਸਭ ਤੋਂ ਵੱਧ ਕਿਤਾਬਾਂ ਗਲਪ ਸਾਹਿਤ ਜਾਂ ਵਿਚਾਰਧਾਰਕ ਵਾਰਤਕ ਦੀਆਂ  ਵਿਕਦੀਆਂ ਹਨ; ਇਸ ਵਿਚ ਪੁਰਾਣੇ ਸਾਹਿਤ ਸ਼ਾਮਲ ਨਹੀਂ। ਆਧੁਨਿਕ ਸਾਹਿਤ ਦੇ ਦਾਇਰੇ ਵਿਚ ਰਹਿਕੇ ਗੱਲ ਕਰੀਏ ਜਾਂ ਸਮਕਾਲੀ ਸਾਹਿਤ ਵਿਚੋਂ ਸਭ ਤੋਂ ਵੱਧ ਕਿਤਾਬਾਂ ਨਾਵਲ ਜਾਂ ਰਾਜਨੀਤਕ-ਵਿਚਾਰਧਾਰਕ ਵਾਰਤਕ ਦੀਆਂ ਵਿਕਦੀਆਂ ਹਨ। ਲਗਭਗ ਇਸੇ ਤਰਾਂ ਦਾ ਰੁਝਾਨ ਸਾਲ 2022 ਵਿਚ ਵੀ ਜਾਰੀ ਰਿਹਾ। ਕਿਤਾਬਾਂ ਦੀ ਵਿਕਰੀ ਦੇ ਮਾਮਲੇ ਵਿਚ ਪੰਜਾਬੀ ਪ੍ਰਕਾਸ਼ਨ … Read more