shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਸਾਲ 2022 ਵਿਚ ਸਭ ਤੋਂ ਵੱਧ ਵਿਕਣ ਵਾਲੀਆਂ ਪੰਜਾਬੀ ਕਿਤਾਬਾਂ

ਪੰਜਾਬੀ ਵਿਚ ਸਭ ਤੋਂ ਵੱਧ ਕਿਤਾਬਾਂ ਗਲਪ ਸਾਹਿਤ ਜਾਂ ਵਿਚਾਰਧਾਰਕ ਵਾਰਤਕ ਦੀਆਂ  ਵਿਕਦੀਆਂ ਹਨ; ਇਸ ਵਿਚ ਪੁਰਾਣੇ ਸਾਹਿਤ ਸ਼ਾਮਲ ਨਹੀਂ। ਆਧੁਨਿਕ ਸਾਹਿਤ ਦੇ ਦਾਇਰੇ ਵਿਚ ਰਹਿਕੇ ਗੱਲ ਕਰੀਏ ਜਾਂ ਸਮਕਾਲੀ ਸਾਹਿਤ ਵਿਚੋਂ ਸਭ ਤੋਂ ਵੱਧ ਕਿਤਾਬਾਂ ਨਾਵਲ ਜਾਂ ਰਾਜਨੀਤਕ-ਵਿਚਾਰਧਾਰਕ ਵਾਰਤਕ ਦੀਆਂ ਵਿਕਦੀਆਂ ਹਨ। ਲਗਭਗ ਇਸੇ ਤਰਾਂ ਦਾ ਰੁਝਾਨ ਸਾਲ 2022 ਵਿਚ ਵੀ ਜਾਰੀ ਰਿਹਾ। ਕਿਤਾਬਾਂ ਦੀ ਵਿਕਰੀ ਦੇ ਮਾਮਲੇ ਵਿਚ ਪੰਜਾਬੀ ਪ੍ਰਕਾਸ਼ਨ ਸਹੀ ਨੰਬਰ ਦੱਸਣ ਲਈ ਅਜੇ ਵੀ ਤਿਆਰ ਨਹੀਂ। ਕਿਉਂਕਿ ਵੱਡੀ ਗਿਣਤੀ ਪ੍ਰਕਾਸ਼ਕ ਅਜਿਹੇ ਹਨ, ਜਿਹੜੇ ਛਾਪੀਆਂ ਜਾਂ ਵੇਚੀਆਂ ਕਿਤਾਬਾਂ ਦੀ ਸਹੀ ਗਿਣਤੀ ਲੇਖਕਾਂ ਨੂੰ ਨਹੀਂ ਦੱਸਦੇ। ਇਸ ਕਰਕੇ ਉਨ੍ਹਾਂ ਕੋਲੋਂ ਸਹੀ ਗਿਣਤੀ ਪਤਾ ਕਰਨਾ ਅਸਾਨ ਨਹੀਂ ਹੈ। ਜਿੰਨੀ ਕੁ ਜਾਣਕਾਰੀ ਉਹ ਦੇਣ ਲਈ ਤਿਆਰ ਹੁੰਦੇ ਹਨ, ਉਸ ਦੇ ਅਧਾਰ ਤੇ ਹੀ ਇਹ ਸੂਚੀ ਬਣਾਈ ਗਈ ਹੈ, ਜਿਹੜੀ ਬਿਨਾਂ ਸ਼ੱਕ ਮੁਕੰਮਲ ਨਹੀਂ ਕਹੀ ਜਾ ਸਕਦੀ:

ਸਭ ਤੋਂ ਵੱਧ ਵਿਕਣ ਵਾਲੀਆਂ 2022 ਦੀਆਂ ਸਿਖਰਲੀਆਂ 10 ਕਿਤਾਬਾਂ

  1. ਸਾਹਿਤ ਸੰਜੀਵਨੀ
  2. ਆਖਰੀ ਬਾਬੇ
  3. ਨਾਨਕ ਸੰਗ ਤੁਰਦਿਆਂ
  4. ਮੈਂ ਇਕਬਾਲ ਪੰਜਾਬੀ ਦਾ
  5. ਮੁਹੱਬਤ ਦੇ ਚਾਲੀ ਨੇਮ
  6. ਜੀਓ ਪੌਲਟਿਕਸ
  7. ਪਟਨਾ ਬਲੂਜ਼
  8. ਖਾਲਿਸਤਾਨ ਦੀ ਸਾਜ਼ਿਸ਼
  9. ਪੰਜਾਬ
  10. ਸਹਿਜ ਗੁਫ਼ਾ ਮਹਿ ਆਸਣ
  11. ਰੱਬ ਦਾ ਸੁਰਮਾ

ਪੰਜਾਬੀ ਦੇ ਕੁਝ ਨਵੇਂ ਪਬਲਿਸ਼ਰ

ਪਿਛਲੇ ਕੁੱਝ ਸਾਲਾਂ ਦੌਰਾਨ ਵੱਡੀ ਗਿਣਤੀ ਵਿਚ ਨਵੇਂ ਪੰਜਾਬੀ ਪ੍ਰਕਾਸ਼ਨ ਸਾਹਮਣੇ ਆਏ ਹਨ। ਵੱਖ ਵੱਖ ਪੁਸਤਕ ਮੇਲਿਆਂ ਵਿਚ ਇਨ੍ਹਾਂ ਦੀ ਮੌਜੂਦਗੀ ਦਿਸਦੀ ਹੈ। ਕਿਸੇ ਵੇਲੇ ਪਾਠਕਾਂ ਕੋਲ ਕਿਤਾਬਾਂ ਲੈ ਕੇ ਜਾਣ ਦਾ ਕੰਮ ਪੰਜਾਬ ਬੁੱਕ ਸੈਂਟਰ ਦੀ ਵੈਨ ਜਾਂ ਗੁਰਸ਼ਰਨ ਸਿੰਘ ਦੀ ਨਾਟ ਮੰਡਲੀ ਕਰਦੀ ਸੀ। ਹੁਣ ਉਹ ਕੰਮ ਨਵੇਂ ਪ੍ਰਕਾਸ਼ਨ ਕਰਦੇ ਹਨ, ਜਿਹੜੇ ਪੰਜਾਬ ਵਿਚ ਲੱਗਣ ਵਾਲੇ ਪੁਸਤਕ ਮੇਲਿਆਂ ਵਿਚ ਸ਼ਾਮਲ ਹੁੰਦੇ ਹਨ।

  • ਔਟਮ ਆਰਟ, ਪਟਿਆਲਾ
  • ਕੈਲੀਬਰ ਪ੍ਰਕਾਸ਼ਨ, ਪਟਿਆਲਾ
  • ਬਿਬੇਕਗੜ੍ਹ ਪ੍ਰਕਾਸ਼ਨ, ਸ੍ਰੀ ਅਨੰਦਪੁਰ ਸਾਹਿਬ
  • ਵਾਈਟ ਕਰੋਅ,ਮਾਨਸਾ
  • ਕੈਫ਼ੇ ਵਰਲਡ, ਬਠਿੰਡਾ
  • ਮਾਨ ਬੁੱਕ ਸਟੋਰ, ਬਠਿੰਡਾ

ਪੰਜਾਬ ਦੇ ਕੁਝ ਪਾਪੂਲਰ ਪੁਸਤਕ ਮੇਲੇ

ਪੁਸਤਕ ਮੇਲਿਆਂ ਨੇ ਪੰਜਾਬੀ ਕਿਤਾਬਾਂ ਨੂੰ ਪਾਠਕਾਂ ਤੱਕ ਪਹੁੰਚਾਉਣ ਜਾਂ ਪਾਠਕਾਂ ਨੂੰ ਕਿਤਾਬਾਂ ਤੱਕ ਪਹੁੰਚਾਉਣ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਹਜ਼ਾਰਾਂ ਦੀ ਗਿਣਤੀ ਵਿਚ ਪਾਠਕ ਇਨ੍ਹਾਂ ਮੇਲਿਆਂ ਵਿਚ ਸ਼ਾਮਲ ਹੁੰਦੇ ਹਨ। ਇਨ੍ਹਾਂ ਮੇਲਿਆਂ ਦੀ ਰੌਣਕ ਨੂੰ ਦੇਖਕੇ ਲੱਗਦਾ ਹੈ ਕਿ ਇਹ ਮਿਹਣਾ ਹੁਣ ਵਾਜਬ ਨਹੀਂ ਹੋਵੇਗਾ ਕਿ ਪੰਜਾਬੀ ਲੋਕ ਕਿਤਾਬਾਂ ਨਹੀਂ ਪੜ੍ਹਦੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੁਸਤਕ ਮੇਲਾ ਜਾਂ ਫਰੀਦਕੋਟ ਦਾ ਬਾਬਾ ਫਰੀਦ ਪੁਸਤਕ ਮੇਲਾ ਇਸ ਦੀਆਂ ਦੋ ਵੱਡੀਆਂ ਮਿਸਾਲਾਂ ਹਨ:

  • ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ, ਪਟਿਆਲਾ
  • ਬਾਬਾ ਫ਼ਰੀਦ ਪੁਸਤਕ ਮੇਲਾ, ਫ਼ਰੀਦਕੋਟ
  • ਮੇਲਾ ਗਦਰੀ ਬਾਬਿਆਂ ਦਾ, ਜਲੰਧਰ
  • ਸਾਹਿਤ ਉਤਸਵ ਪੁਸਤਕ ਮੇਲਾ, ਅੰਮ੍ਰਿਤਸਰ
  • ਪੀਪਲਜ਼ ਲਿਟਰੇਰੀ ਫੈਸਟੀਵਲ, ਬਠਿੰਡਾ
  • ਮੇਲਾ ਜਾਗਦੇ ਜੁਗਨੂੰਆਂ ਦਾ, ਬਠਿੰਡਾ ਅਤੇ ਬਰਨਾਲਾ 
  • ਮੇਲਾ ਕਲਾ ਕਿਤਾਬ, ਮਾਨਸਾ

ਸਭ ਤੋਂ ਵੱਧ ਕਿਸ ਵਿਧਾ ਦੀਆਂ ਕਿਤਾਬਾਂ ਵਿਕਦੀਆਂ

ਸਭ ਤੋਂ ਵੱਧ ਕਿਤਾਬਾਂ ਗਲਪ ਅਤੇ ਵਾਰਤਕ ਦੀਆਂ ਵਿਕਦੀਆਂ ਹਨ। ਇਸ ਪੱਖ ਤੋਂ ਪੰਜਾਬੀ ਪ੍ਰਕਾਸ਼ਨ ਵੀ ਦੁਨੀਆ ਦੀਆਂ ਹੋਰ ਭਾਸ਼ਾਵਾਂ ਨਾਲੋਂ ਕੋਈ ਬਹੁਤ ਵੱਖਰਾ ਨਹੀਂ ਹੈ। ਗਿਣਤੀ ਦੇ ਪੱਖ ਤੋਂ ਕਵਿਤਾ ਕਾਫੀ ਘੱਟ ਵਿਕਦੀ ਹੈ, ਭਾਵੇਂ ਕਵਿਤਾ ਦਾ ਪ੍ਰਭਾਵ ਦੂਜੀਆਂ ਵਿਧਾਵਾਂ ਦੇ ਮੁਕਾਬਲੇ ਵੱਧ ਲੱਗਦਾ ਹੈ। ਪੰਜਾਬੀ ਕਵਿਤਾ ਵਿਚ ਸ਼ਿਵ ਕੁਮਾਰ ਅਤੇ ਸੁਰਜੀਤ ਪਾਤਰ ਦੋ ਅਜਿਹੇ ਵੱਡੇ ਕਵੀ ਹਨ, ਜਿਨ੍ਹਾਂ ਦੀਆਂ ਕਿਤਾਬਾਂ ਲਗਾਤਾਰ ਵਿਕਦੀਆਂ ਰਹਿੰਦੀਆਂ ਹਨ। ਪਰ ਹੋਰ ਸਮਕਾਲੀ ਕਵੀਆਂ ਦੀਆਂ ਕਿਤਾਬਾਂ ਦੀ ਗਿਣਤੀ ਗਲਪ ਅਤੇ ਵਾਰਤਕ ਦੇ ਮੁਕਾਬਲੇ ਘੱਟ ਰਹਿੰਦੀ ਹੈ

  • ਵਾਰਤਕ –                           19%
  • ਰਾਜਨੀਤਕ ਵਾਰਤਕ –              14%
  • ਗਲਪ –                              29%
  • ਕਵਿਤਾ –                            14%
  • ਇਤਿਹਾਸ/ਜੀਵਨੀ/ਸਵੈਜੀਵਨੀ –  24%

Leave a comment