shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਸੁਖਪਾਲ ਦੀਆਂ ਚਾਰ ਕਵਿਤਾਵਾਂ

ਪੰਜਾਬੀ ਕਵਿਤਾ ਵਿਚ ਸੁਖਪਾਲ ਇਕ ਜਾਣਿਆ-ਪਛਾਣਿਆ ਨਾਂ ਹੈ। ਕੈਨੇਡੀਅਨ ਸੂਬੇ ਓਨਟੇਰੀਓ ਦੇ ਗੁਆਲ਼ਫ ਸ਼ਹਿਰ ਵਿਚ ਰਹਿਣ ਵਾਲਾ ਸੁਖਪਾਲ ਉਨ੍ਹਾਂ ਪੰਜਾਬੀ ਕਵੀਆਂ ਦੀ ਮੂਹਰਲੀ ਕਤਾਰ ਵਿਚ ਸ਼ਾਮਲ ਹੈ, ਜਿਹੜੇ ਆਧੁਨਿਕ ਮੁਹਾਵਰੇ ਵਾਲੀ ਬਿਰਤਾਂਤਕ ਕਵਿਤਾ ਲਿਖਦੇ ਹਨ। ਕਵਿਤਾ ਦੀਆਂ ਕਿਤਾਬਾਂ ਚੁਪ ਚੁਪੀਤੇ ਚੇਤਰ ਚੜ੍ਹਿਆ, ਏਸ ਜਨਮ ਨਾ ਜਨਮੇ ਅਤੇ ਰਹਣੁ ਕਿਥਾਊ ਨਾਹਿ ਨੇ ਨਵੀਂ ਪੰਜਾਬੀ ਕਵਿਤਾ ਵਿਚ ਸੁਖਪਾਲ ਨੂੰ ਇਕ ਖਾਸ ਪਛਾਣ ਦਿੱਤੀ ਹੈ। ਉਸਦੀ ਕਾਵਿ-ਸੰਵੇਦਨਾ … Read more

ਨੀਰੂ ਕਿੱਥੇ ਗਵਾਚ ਗਈ?

ਪੰਜਾਬੀ ਸਾਹਿਤ ਵਿਚ ਨੀਰੂ ਅਸੀਮ ਦੀ ਕਵਿਤਾ ਨਾਲ ਵਾਕਫੀ ਉਸਦੀਆਂ ਦੋ ਕਿਤਾਬਾਂ ‘ਭੂਰੀਆਂ ਕੀੜੀਆਂ’ ਅਤੇ ‘ਸਿਫ਼ਰ’ ਦੁਆਰਾ ਹੈ। ਉਸ ਤੋਂ ਬਾਦ ਲੱਗਦਾ ਹੈ ਕਿ ਉਸ ਨੇ ਕਵਿਤਾ ਤੋਂ ਲੰਬੀ ਛੁੱਟੀ ਲਈ ਹੈ। ਨੀਰੂ ਅਸੀਮ ਬਹੁਤ ਹੀ ਗਹਿਰੇ ਅਤੇ ਸੂਖਮ ਅਹਿਸਾਸਾਂ ਵਾਲੀ ਸ਼ਾਇਰਾ ਹੈ। ਉਸ ਲਈ ਸਿਫ਼ਰ ਸ਼ੂੰਨਯ ਦਾ ਰੂਪ ਹੈ। ਮਿੱਥ ਤੇ ਅਧਿਆਤਮ ਨੂੰ ਜਿਸ ਸੰਜੀਦਗੀ ਨਾਲ ਨੀਰੂ ਨੇ ਵਰਤਿਆ ਹੈ, ਉਹ ਉਸ ਦਾ … Read more

ਗ਼ਾਲਿਬ ਦੀ ਫਾਰਸੀ ਗਜ਼ਲ ਪੰਜਾਬੀ ਵਿਚ

ਕਿਸੇ ਵੀ ਭਾਸ਼ਾ ਵਿਚ ਲਿਖੀ ਪ੍ਰਗੀਤਕ ਕਵਿਤਾ ਨੂੰ ਕਿਸੇ ਦੂਸਰੀ ਭਾਸ਼ਾ ਵਿਚ ਅਨੁਵਾਦ ਕਰਨਾ ਅਸਾਨ ਕੰਮ ਨਹੀਂ ਹੈ। ਅਕਸਰ ਅਜਿਹੇ ਉਪਰਾਲੇ ਫੇਲ੍ਹ ਹੁੰਦੇ ਹਨ। ਮੂਲ ਕਵਿਤਾ ਦੀ ਖੂਬਸੂਰਤੀ ਅਤੇ ਤਾਕਤ ਦੂਜੀ ਭਾਸ਼ਾ ਵਿਚ ਅਨੁਵਾਦ ਕਰਨੀ ਮੁਸ਼ਕਲ ਹੈ। ਕਿਤੇ ਕਿਤੇ ਇਸ ਤਰਾਂ ਦੇ ਉਪਰਾਲੇ ਕਾਮਯਾਬ ਹੁੰਦੇ ਹਨ। ਕਿਸੇ ਵਿਚਾਰ ਪ੍ਰਧਾਨ ਕਵਿਤਾ ਨੂੰ ਜਾਂ ਆਧੁਨਿਕ ਖੁਲ੍ਹੀ ਕਵਿਤਾ ਨੂੰ ਸ਼ਾਇਦ ਫੇਰ ਵੀ ਮੂਲ ਦੇ ਕਾਫੀ ਨੇੜੇ … Read more

ਕਵਿਤਾ ਵਿਚ ਬਚਿਆ ਬੰਦਾ

ਹਰਮਿੰਦਰ ਢਿੱਲੋਂ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਕੈਨੇਡਾ ਵਿਚ ਰਹਿ ਰਿਹਾ ਹੈ। ਕਿੱਤੇ ਵਜੋਂ ਲੰਬਾ ਸਮਾਂ ਇੰਜਨੀਅਰ ਰਿਹਾ ਅਤੇ ਬਾਦ ਵਿਚ ਵਕੀਲ ਬਣ ਗਿਆ। ਇਹ ਦੋਵੇਂ ਕਿੱਤੇ ਅਜਿਹੇ ਹਨ, ਜਿਨ੍ਹਾਂ ਬਾਰੇ ਆਮ ਕਰਕੇ ਮੰਨਿਆ ਜਾਂਦਾ ਹੈ ਕਿ ਕਵਿਤਾ ਤੋਂ ਬਹੁਤ ਦੂਰ ਹਨ। ਪਰ ਬੰਦੇ ਦੇ ਅੰਦਰ ਜੇ ਕਵਿਤਾ ਹੋਵੇ ਤਾਂ ਕਿਸੇ ਵੀ ਹਾਲਤ ਵਿਚ ਬਚੀ ਰਹਿੰਦੀ ਹੈ। ਕਵਿਤਾ ਨਾਲੇ ਆਪ ਬਚਦੀ ਹੈ ਅਤੇ … Read more

ਸਵੀ ਦੀਆਂ ‘ਕਿਊਟੀ’ ਕਵਿਤਾਵਾਂ

ਸਵਰਨਜੀਤ ਸਵੀ ਪੰਜਾਬੀ ਸਾਹਿਤ ਜਗਤ ਵਿਚ ਇਸ ਪੱਖ ਤੋਂ ਵਿਲੱਖਣ ਕਵੀ/ਰਚਨਾਕਾਰ ਹਨ, ਜਿਹੜੇ ਲਗਾਤਾਰ ਆਪਣੇ ਵਿਸ਼ਿਆ ਅਤੇ ਪੇਸ਼ਕਾਰੀ ਦੀਆਂ ਵਿਧੀਆਂ ਨਾਲ ਪ੍ਰਯੋਗ ਕਰਦੇ ਰਹਿੰਦੇ ਹਨ। 1985 ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਲੰਬਾ ਸਾਹਿਤਕ ਸਫ਼ਰ ਹਰ ਪੜਾਅ ਤੇ ਨਵਾਂ ਨਜ਼ਰ ਆਉਂਦਾ ਹੈ। ਇਕ ਕਵੀ, ਚਿਤਰਕਾਰ, ਮੂਰਤੀਕਾਰ, ਫੋਟੋਕਾਰ ਦੇ ਤੌਰ ਤੇ ਸਵੀ ਨੇ ਰਚਨਾਤਮਕਤਾ ਦੇ ਹਰ ਪੱਖ ਨਾਲ ਤਜ਼ਰਬੇ ਕੀਤੇ … Read more