ਕਿਸੇ ਵੀ ਭਾਸ਼ਾ ਵਿਚ ਲਿਖੀ ਪ੍ਰਗੀਤਕ ਕਵਿਤਾ ਨੂੰ ਕਿਸੇ ਦੂਸਰੀ ਭਾਸ਼ਾ ਵਿਚ ਅਨੁਵਾਦ ਕਰਨਾ ਅਸਾਨ ਕੰਮ ਨਹੀਂ ਹੈ। ਅਕਸਰ ਅਜਿਹੇ ਉਪਰਾਲੇ ਫੇਲ੍ਹ ਹੁੰਦੇ ਹਨ। ਮੂਲ ਕਵਿਤਾ ਦੀ ਖੂਬਸੂਰਤੀ ਅਤੇ ਤਾਕਤ ਦੂਜੀ ਭਾਸ਼ਾ ਵਿਚ ਅਨੁਵਾਦ ਕਰਨੀ ਮੁਸ਼ਕਲ ਹੈ। ਕਿਤੇ ਕਿਤੇ ਇਸ ਤਰਾਂ ਦੇ ਉਪਰਾਲੇ ਕਾਮਯਾਬ ਹੁੰਦੇ ਹਨ। ਕਿਸੇ ਵਿਚਾਰ ਪ੍ਰਧਾਨ ਕਵਿਤਾ ਨੂੰ ਜਾਂ ਆਧੁਨਿਕ ਖੁਲ੍ਹੀ ਕਵਿਤਾ ਨੂੰ ਸ਼ਾਇਦ ਫੇਰ ਵੀ ਮੂਲ ਦੇ ਕਾਫੀ ਨੇੜੇ ਰੱਖਕੇ ਉਲਥਾਇਆ ਜਾ ਸਕਦਾ ਹੈ, ਪਰ ਪ੍ਰਗੀਤਕ ਰਚਨਾਵਾਂ ਦੇ ਮਾਮਲੇ ਵਿਚ ਇਹ ਮੁਸ਼ਕਲ ਹੋ ਜਾਂਦਾ ਹੈ। ਮਿਸਾਲ ਦੇ ਤੌਰ ਤੇ ਪਾਸ਼ ਦੀਆਂ ਕਵਿਤਾਵਾਂ ਨੂੰ ਕਾਫੀ ਕਾਮਯਾਬੀ ਨਾਲ ਦੂਜੀਆਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾ ਸਕਦਾ ਹੈ, ਪਰ ਸ਼ਿਵ ਕੁਮਾਰ ਦਾ ਕਿਸੇ ਹੋਰ ਭਾਸ਼ਾ ਵਿਚ ਅਨੁਵਾਦ ਇਕ ਲਿਹਾਜ਼ ਨਾਲ ਅਸੰਭਵ ਵਰਗੀ ਗੱਲ ਹੈ।
ਅਜਿਹੇ ਉਪਰਾਲੇ ਸ਼ਾਇਦ ਉਥੇ ਕਾਮਯਾਬ ਹੋਏ ਹਨ, ਜਿਥੇ ਅਨੁਵਾਦ ਕਰਨ ਵਾਲਾ ਖੁਦ ਉਚਪਾਏ ਦਾ ਕਵੀ ਅਤੇ ਗਹਿਰਾ ਪਾਠਕ ਹੋਵੇ। ਸੂਫੀ ਤਬੱਸੁਮ ਨੇ ਗਾਲਿਬ ਦੀ ਫਾਰਸੀ ਗਜ਼ਲ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਸੀ, ਜਿਸ ਨੂੰ ਗੁਲਾਮ ਅਲੀ ਨੇ ਗ਼ਾਇਆ ਹੈ ਅਤੇ ਇਹ ਬਹੁਤ ਪੌਪੂਲਰ ਗਜ਼ਲ ਹੈ:
ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ, ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ
ਐਵੇਂ ਲੜਨ ਬਹਾਨੜੇ ਲਭਨਾਂ ਏਂ; ਕੀ ਤੂ ਸੋਚਨਾਂ ਏਂ ਸਿਤਮਗਾਰ ਆ ਜਾ
ਭਾਂਵੇਂ ਹਿਜਰ ਤੇ ਭਾਂਵੇਂ ਵਸਾਲ ਹੋਵੇ, ਵੱਖੋ ਵੱਖ ਦੋਹਾਂ ਦੀਆਂ ਲੱਜ਼ਤਾਂ ਨੇਂ
ਮੇਰੇ ਸੋਹਣਿਆ ਜਾ ਹਜ਼ਾਰ ਵਾਰੀ, ਆ ਜਾ ਪਿਆਰਿਆ ਤੇ ਲੱਖ ਵਾਰ ਆ ਜਾ
ਇਹ ਰਿਵਾਜ ਮਸਜਿਦਾਂ ਮੰਦਰਾਂ ਦਾ, ਉਥੇ ਹਸਤੀਆਂ ਤੇ ਖ਼ੁਦ ਪਰਸਤੀਆਂ ਨੇ
ਮੈਖ਼ਾਨੇ ਵਿੱਚ ਮਸਤੀਆਂ ਈ ਮਸਤੀਆਂ ਨੇਂ, ਹੋਸ਼ ਕਰ ਬਣ ਕੇ ਹੁਸ਼ਿਆਰ ਆ ਜਾ
ਤੂੰ ਸਾਦਾ ਤੇ ਤੇਰਾ ਦਿਲ ਸਾਦਾ, ਤੈਨੂੰ ਐਂਵੇਂ ਰਕੀਬ ਕੁਰਾਹ ਪਾਇਆ
ਜੇ ਤੂ ਮੇਰੇ ਜਨਾਜ਼ੇ ਤੇ ਨਹੀਂ ਆਇਆ, ਰਾਹ ਤੱਕਦਾ ਤੇਰੀ ਮਜ਼ਾਰ ਆ ਜਾ
ਸੁੱਖੀਂ ਵਸਣਾ ਜੇ ਤੂੰ ਚਾਹੁਨਾ ਏਂ ਮੇਰੇ ਗ਼ਾਲਬਾ ਏਸ ਜਹਾਨ ਅੰਦਰ
ਆਜਾ ਰਿੰਦਾਂ ਦੀ ਬਜ਼ਮ ਵਿੱਚ ਆ ਬਹਿ ਜਾ, ਇੱਥੇ ਬੈਠਦੇ ਨੇ ਖ਼ਾਕਸਾਰ ਆ ਜਾ
ਗਾਲਿਬ ਦੀ ਮੂਲ ਫਾਰਸੀ ਰਚਨਾ
ਜ਼ ਮਨ ਗਰਤ ਨਾ ਬੂਦ ਬਾਵਰ ਇੰਤਜ਼ਾਰ ਬੀਆ
ਬਹਾਨਾ ਜੂਏ ਮਬਾਸ਼ ਓ ਸਤੀਜ਼ਾਕਾਰ ਬੀਆ
ਬਾ ਯਕ ਦੋ ਸ਼ਿਵਾ ਸਿਤਮ ਦਿਲ ਨਮੀ ਸ਼ੁੱਦ ਖ਼ੁਰਸੰਦ
ਬਾ ਮਰਗੇ ਮਨ, ਕਿ ਬਾ ਸਾਮਾਨੇ ਰੁਜ਼ਗਾਰ ਬੀਆ
ਹਲਾਕੇ ਸ਼ਿਵਾ ਤਮਕੀਂ ਮਖ਼ਵਾਹ ਮਸਤਾਂ ਰਾ
ਇਨਾਂ ਗਸਸਤਾ ਤਰ ਅਜ਼ ਬਾਦੇ ਨੌ ਬਹਾਰ ਬੀਆ
ਜ਼ ਮਾ ਗਸਸਤੀ ਓ ਬਾ ਦੀਗਰਾਂ ਗਿਰੌ ਬਸਤੀ
ਬੀਆ ਕਿ ਅਹਦੇ ਵਫ਼ਾ ਨੇਸਤ ਉਸਤਵਾਰ ਬੀਆ
ਵਿਦਾ ਓ ਵਸਲ ਜੁਦਾਗਾਨਾ ਲੱਜ਼ਤੇ ਦਾਰਦ
ਹਜ਼ਾਰ ਬਾਰ ਬਰੂ , ਸੱਦ ਹਜ਼ਾਰ ਬਾਰ ਬੀਆ
ਤੋ ਤਿਫ਼ਲ ਸਾਦਾ ਦਿਲੋ ਹਮਨਸ਼ੀਂ ਬਦ ਆਮੋਜ਼ਸਤ
ਜਨਾਜ਼ਾ ਗਰ ਨਾ ਤਵਾਂ ਦੀਦ ਬਰ ਮਜ਼ਾਰ ਬੀਆ
ਫ਼ਰੇਬ ਖ਼ੋਰਦਾ ਨਾਜ਼ਿਮ, ਚਿਹਾ ਨਮੀ ਖ਼ਵਾਹਮ
ਯੱਕੇ ਬਾ ਪੁਰਸਸ਼ ਜਾਨੇ ਉਮੀਦਵਾਰ ਬੀਆ
ਜ਼ ਖੂ ਏ ਤਸਤ ਨਹਾਦੇ ਸ਼ਕੀਬ ਨਾਜ਼ੁਕ ਤਰ
ਬੀਆ ਕਿ ਦਸਤੋ ਦਲਮ ਮੀ ਰੋਦ ਜ਼ ਕਾਰ ਬੀਆ
ਰਵਾਜੇ ਸੋਮਾਹ ਹਸਤੀਸਤ, ਜ਼ੀਨਹਾਰ ਮਰੋ
ਮਤਾਆਇ ਮੈਕਦਾ ਮਸਤੀਸਤ, ਹੁਸ਼ਿਆਰ ਬੀਆ
ਹਿਸਾਰ ਆਫ਼ੀਤੇ ਗਰ ਹੋਸ ਕੁਨੀ ਗ਼ਾਲਿਬ
ਚੋ ਮਾ ਬਾ ਹਲਕਾ ਰਿੰਦਾਨੇ ਖ਼ਾਕਸਾਰ ਬੀਆ